ਜਲੰਧਰ (19 ਮਈ ) ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਦੇ ਕਨਵੀਨਰ ਵੇਦ ਰਾਜ ਅਤੇ ਕੋ ਕਨਵੀਨਰ ਦਿਲਬਾਗ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ 1 ਮਈ ਦੀ ਪੁਰਾਣੀ ਪੈਨਸ਼ਨ ਬਹਾਲੀ ਲਈ ਐਨਐਮਓਪੀਐਸ ਵਲੋ ਜੰਤਰ-ਮੰਤਰ ਤੇ ਕੀਤੀ ਜਾ ਰਹੀ ਰਾਸ਼ਟਰ ਵਿਆਪੀ ਰੋਸ ਰੈਲੀ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਡੱਟਵਾ ਸਮਰਥਨ ਵੀ ਕਰੇਗੀ ਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਵੀ ਕਰੇਗੀ।

ਉਹਨਾਂ ਕਿਹਾ ਕਿ ਯੂ ਪੀ ਐਸ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਖੂਨ ਪਸੀਨੇ ਦੀ ਕਮਾਈ ਹੜੱਪਣ ਦੀ ਸਕੀਮ ਹੈ।ਇਸ ਸਕੀਮ ਨਾਲ ਮੁਲਾਜ਼ਮਾਂ ਦੀ ਸਮਾਜਿਕ ਸੁਰੱਖਿਆ ਯਕੀਨੀ ਨਹੀਂ ਹੁੰਦੀ ਸਗੋਂ ਉਸ ਦੇ ਪੈਸੇ ਰੱਖ ਕੇ ਉਸਦੀ ਜਮ੍ਹਾਂ ਰਕਮ ਤੇ ਹੀ ਵਿਆਜ ਨੂੰ ਪੈਨਸ਼ਨ ਦੇ ਰੂਪ ਵਿੱਚ ਪਰੋਸ ਰਹੀ ਹੈ।ਵੱਡਾ ਸਵਾਲ ਇਹ ਹੈ ਕਿ ਜੇਕਰ ਇਹ ਸਕੀਮ ਬਹੁਤ ਵਧੀਆ ਹੈ ਤਾਂ ਵਿਧਾਇਕ ਅਤੇ ਸੰਸਦ ਇਸਨੂੰ ਆਪਣੇ ਤੇ ਕਿਉਂ ਨਹੀਂ ਲਾਗੂ ਕਰ ਰਹੇ ਇਹ ਸਿਰਫ ਸਰਕਾਰੀ ਕਰਮਚਾਰੀਆਂ ਲਈ ਹੀ ਕਿਉਂ…???
ਇਸ ਸਮੇਂ ਸੂਬਾਈ ਆਗੂ ਕੁਲਦੀਪ ਵਾਲੀਆ ਨੇ ਕਿਹਾ ਕਿ ਯੂਪੀਐਸ ਦੇ ਮਾਰੂ ਪ੍ਰਭਾਵਾਂ ਨੂੰ ਦੇਖਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਦੇਸ਼ ਦੇ ਸਾਰੇ ਰਾਜਾਂ ਦੀ ਐਨਅਮਓਪੀਐਸ ਦੇ ਬੈਨਰ ਹੇਠ ਹੋਣ ਵਾਲੀ ਰਾਸ਼ਟਰੀ ਪੱਧਰ ਦੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਤੇ ਡੱਟਵੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ ਇਸ ਲਈ ਇਸ ਰੈਲੀ ਵਿੱਚ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਐਨਪੀਐਸ ਕਰਮਚਾਰੀ ਸ਼ਾਮਲ ਹੋ ਕੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਅਤੇ ਯੂਪੀਐਸ ਪੈਨਸ਼ਨ ਵਿਰੁੱਧ ਵਿਰੋਧ ਦਰਜ ਕਰਵਾਉਣਗੇ।ਕਿਉਂਕਿ ਪੁਰਾਣੀ ਪੈਨਸ਼ਨ ਸਕੀਮ ਦਾ ਕੋਈ ਵੀ ਪੈਨਸ਼ਨ ਪ੍ਰਣਾਲੀ ਬਦਲ ਨਹੀਂ ਬਣ ਸਕਦੀ ਅਤੇ ਨਾ ਹੀ ਸਮਾਜਿਕ ਸੁਰੱਖਿਆ ਯਕੀਨੀ ਬਣਾਉਂਦੀ ਹੈ।
ਇਸ ਮੌਕੇ ਕਰਨੈਲ ਫਿਲੌਰ, ਪ੍ਰੇਮ ਖਲਵਾੜਾ, ਸੰਦੀਪ ਰਾਜੋਵਾਲ, ਕੁਲਵੀਰ ਕੁਮਾਰ, ਰਾਜੇਸ਼ ਭੱਟੀ, ਪ੍ਰਦੀਪ ਕੁਮਾਰ, ਅਮਰਜੀਤ ਭਗਤ, ਰਮਨ ਕੁਮਾਰ, ਰਵਿੰਦਰ ਕੁਮਾਰ, ਰਾਕੇਸ਼ ਠਾਕੁਰ, ਕਸਤੂਰੀ ਲਾਲ, ਅਨਿਲ ਸ਼ਰਮਾ,ਆਦਿ ਹਾਜ਼ਰ ਸਨ ।
0 Comments