ਪੁਰਤਗਾਲ ਵਿੱਚ ਲਿਸਬਨ ਪਾਰਲੀਮੈਂਟ ਦੇ ਸਾਹਮਣੇ ਕੀਤਾ ਗਿਆ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ...

(ANISH THAKUR) ਪੁਰਤਗਾਲ ਵਿੱਚ ਲਿਸਬਨ ਪਾਰਲੀਮੈਂਟ ਦੇ ਸਾਹਮਣੇ ਕੀਤਾ ਗਿਆ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਆਪਣੇ ਹੱਕਾਂ ਦੀ ਲੜਾਈ ਵਾਸਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਮੀਗਰੈਂਟਸ ਦਾ ਇਕੱਠ ਯੂਰਪੀ ਦੇਸ਼ ਪੁਰਤਗਾਲ 'ਚ ਰਹਿ ਰਹੇ ਵਿਦੇਸ਼ੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਤਿਆਰੀ, ਇਸ ਦੇ ਵਿੱਚ 14000 ਦੇ ਕਰੀਬ ਭਾਰਤੀ ਵੀ ਸ਼ਾਮਿਲ ਵੱਖ-ਵੱਖ ਦੇਸ਼ਾਂ ਤੋਂ ਆ ਕੇ ਪੁਰਤਗਾਲ ਵਿੱਚ ਰਹਿ ਰਹੇ ਵਿਦੇਸ਼ੀਆਂ ਦੇ ਵੱਲੋਂ ਸਰਕਾਰ ਦੇ ਖਿਲਾਫ ਖੋਲਿਆ ਗਿਆ ਮੋਰਚਾ
ਪੁਰਤਗਾਲ 'ਚ 2 ਮਹੀਨੇ ਪਹਿਲਾਂ ਬਣੀ ਸਰਕਾਰ ਵੀ ਅਮਰੀਕੀ ਰਾਸ਼ਟਰਪਤੀ ਦੀਆਂ ਇਮੀਗ੍ਰਾਂਟਸ ਵਿਰੋਧੀ ਨੀਤੀਆਂ ਅਪਣਾ ਕੇ ਵਿਦੇਸ਼ੀਆਂ ਨੂੰ ਦੇਸ਼ 'ਚੋਂ ਕੱਢਣਾ ਚਾਹੁੰਦੀ ਹੈ। ਦੱਸਣਯੋਗ ਹੈ ਕਿ ਪੁਰਤਗਾਲ 'ਚੋਂ ਕੱਢੇ ਜਾਣ ਵਾਲੇ ਵੱਖ-ਵੱਖ ਦੇਸ਼ਾਂ ਨਾਲ ਸਬੰਧਤ ਵਿਦੇਸ਼ੀਆਂ ਦੀ ਗਿਣਤੀ 4 ਲੱਖ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਉਥੋਂ ਦੀ ਨਵੀਂ ਸਰਕਾਰ ਨੇ ਡਿਟੇਨ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਪੰਜਾਬ ਦੇ ਕਈ ਜਿਲਿਆਂ ਚੋਂ ਨੌਜਵਾਨ ਪੁਰਤਗਾਲ ਵਿੱਚ ਰਹਿ ਰਹੇ ਹਨ ਅਤੇ ਪਿਛਲੇ 5-6 ਸਾਲ ਤੋਂ ਸਰਕਾਰ ਨੂੰ ਟੈਕਸ ਦੇ ਰਹੇ ਹਨ। ਉਹ ਸਾਰੇ ਕਾਨੂੰਨੀ ਤੌਰ 'ਤੇ ਉਥੇ ਰਹਿ ਰਹੇ ਹਨ ਅਤੇ ਸਰਕਾਰ ਦੀਆਂ ਮੈਡੀਕਲ ਸਹੂਲਤਾਂ ਵੀ ਲੈ ਰਹੇ ਹਨ। ਇਸ ਦੇ ਬਾਵਜੂਦ ਨਵੀਂ ਸਰਕਾਰ ਧੱਕੇ ਨਾਲ ਉਨ੍ਹਾਂ ਨੂੰ ਉਥੋਂ ਕੱਢਣਾ ਚਾਹੁੰਦੀ ਹੈ।
ਕਈਆਂ ਨੂੰ ਤਾਂ ਪੁਰਤਗਾਲ ਦੀ ਸਰਕਾਰ ਨੇ ਫੜ ਕੇ ਜੇਲ੍ਹਾਂ 'ਚ ਵੀ ਬੰਦ ਕਰ ਦਿੱਤਾ ਹੈ, ਜਿਨ੍ਹਾਂ 'ਚ 10-12 ਭਾਰਤੀ ਸ਼ਾਮਲ ਹਨ। ਪੁਰਾਣੇ ਇਮੀਗਰੇਸ਼ਨ ਕਾਨੂੰਨ 88 ਤੇ 89 ਮੁਤਾਬਕ ਜੇ ਕੋਈ ਗੈਰ-ਪੁਰਤਗਾਲੀ ਇੱਥੇ ਆ ਕੇ ਕਾਨੂੰਨੀ ਢੰਗ ਨਾਲ ਪਰਮਿਟ ਲੈ ਲੈਂਦਾ ਹੈ ਤਾਂ ਉਹ ਉਥੇ ਰਹਿ ਸਕਦਾ ਹੈ। ਉਥੋਂ ਦਾ ਕਾਨੂੰਨ ਹੈ ਕਿ ਕੋਈ ਵੀ ਵਿਦੇਸ਼ੀ ਉਥੇ ਆ ਕੇ ਸਾਰੇ ਕਾਨੂੰਨਾਂ ਦਾ ਪਾਲਣ ਕਰਦਾ ਹੈ ਤਾਂ ਉਸ ਨੂੰ 90 ਦਿਨਾਂ ਅੰਦਰ ਹੀ ਇਹ ਦੱਸ ਦਿੱਤਾ ਜਾਂਦਾ ਹੈ ਕਿ ਉਹ ਉਥੇ ਰਹਿ ਸਕਦਾ ਹੈ ਜਾਂ ਨਹੀਂ। ਪੀੜਤਾਂ ਨੇ ਪ੍ਰਧਾਨ ਮੰਤਰੀ ਤੇ ਵਿਦੇਸ਼ੀ ਮੰਤਰੀ ਨੂੰ ਕੀਤੀ ਮਦਦ ਦੀ ਅਪੀਲ ਪੁਰਤਗਾਲ 'ਚ ਡਿਪੋਰਟ ਹੋਣ ਜਾ ਰਹੇ ਭਾਰਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਈਮੇਲ ਰਾਹੀਂ ਪੱਤਰ ਭੇਜ ਕਿ ਗੁਜ਼ਾਰਿਸ਼ ਵੀ ਕੀਤੀ ਹੈ ਕਿ ਉਹ ਪੁਰਤਗਾਲ ਦੀ ਸਰਕਾਰ ਦੇ ਅੱਗੇ ਇਹ ਮੁੱਦਾ ਚੁੱਕਣ ਅੱਜ ਵੱਖ-ਵੱਖ ਦੇਸ਼ਾਂ ਦੇ ਇਮੀਗਰੈਂਟਸ ਲਿਸਬਿਨ ਪਾਰਲੀਮੈਂਟ ਦੇ ਬਾਹਰ ਇਕੱਠੇ ਹੋਏ ਅਤੇ ਭਾਰੀ ਇਕੱਠ ਕਰਦੇ ਹੋਏ ਉਹਨਾਂ ਨੇ ਪੁਰਤਗਾਲ ਦੀ ਸਰਕਾਰ ਦੇ ਖਿਲਾਫ ਰੋਸ ਮੁਜਾਰਾ ਕੀਤਾ ਹੈ ਉਹਨਾਂ ਕਿਹਾ ਕਿ ਨਵੇਂ ਰੂਲ ਲਾਗੂ ਕਰਕੇ ਜੋ ਇੱਕ ਨੰਬਰ ਦੇ ਵਿੱਚ ਪੁਰਤਗਾਲ ਦੇ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਨੂੰ ਕੱਢਣ ਦੀ ਸਾਜਿਸ਼ ਕੀਤੀ ਜਾ ਰਹੀ ਹੈ ਜੋ ਕਿ ਬਿਲਕੁਲ ਗਲਤ ਹੈ ਉਹਨਾਂ ਕਿਹਾ ਕਿ ਅਸੀਂ ਆਪਣੇ ਹੱਕਾਂ ਦੀ ਲੜਾਈ ਲੜਨ ਦੇ ਲਈ ਇਸ ਜਗ੍ਹਾ ਤੇ ਪਹੁੰਚੇ ਹਾਂ ਅਤੇ ਉਸ ਸਮੇਂ ਤੱਕ ਇਸ ਲੜਾਈ ਨੂੰ ਜਾਰੀ ਰੱਖਾਂਗੇ ਜਦ ਤੱਕ ਕੋਈ ਹੱਲ ਨਹੀਂ ਹੋ ਜਾਂਦਾ ਉਹਨਾਂ ਕਿਹਾ ਕਿ ਸਰਕਾਰਾਂ ਨੂੰ ਵੀ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਇਲੀਗਲ ਤਰੀਕੇ ਦੇ ਨਾਲ ਪੁਰਤਗਾਲ ਵਿੱਚ ਨਹੀਂ ਰਹਿ ਰਹੇ ਜਦ ਕਿ ਲੀਗਲ ਤਰੀਕੇ ਦੇ ਨਾਲ ਰਹਿ ਕੇ ਸਰਕਾਰ ਦੀਆਂ ਸਾਰੀਆਂ ਸੇਵਾਵਾਂ ਵੀ ਲੈ ਰਹੇ ਹਾਂ ਅਤੇ ਸਰਕਾਰ ਨੂੰ ਟੈਕਸ ਵੀ ਭਰ ਰਹੇ ਹਾਂ। ਇਸ ਮੁੱਦੇ ਨੂੰ ਚੁੱਕਣ ਦੇ ਵਿੱਚ ਕੁਲਵਿੰਦਰ ਸਿੰਘ ਫਰਾਂਸ, ਯਾਦਵਿੰਦਰ ਸਿੰਘ ਬਰਾੜ, ਅਮਰੀਕ ਸਿੰਘ ਸਪੇਨ ਅਤੇ ਨਿੰਜਾ ਹੁੰਦਲ ਦੇ ਵੱਲੋਂ ਵਿਦੇਸ਼ੀਆਂ ਨੂੰ ਹੋਕਾ ਦਿੱਤਾ ਗਿਆ ਕਿ ਆਪਣੇ ਹੱਕਾਂ ਦੇ ਲਈ ਡਟ ਕੇ ਖੜਨਾ ਚਾਹੀਦਾ ਹੈ ਤਾਂ ਜੋ ਸਰਕਾਰ ਨੂੰ ਆਪਣੇ ਫੈਸਲੇ ਨੂੰ ਬਦਲਣਾ ਪਵੇ ਬਾਈਟ :- ਕੁਲਵਿੰਦਰ ਸਿੰਘ ਫਰਾਂਸ ਬਾਈਟ :- ਨਿੰਜਾ ਹੁੰਦਲ ਬਾਈਟ:- ਅਮਰੀਕ ਸਿੰਘ ਸਪੇਨ

Post a Comment

0 Comments