
(ਅਨਿਸ਼ ਠਾਕੁਰ) ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਚਰਨ ਛੋਹ ਪ੍ਰਾਪਤ ਪਾਵਨ ਇਤਿਹਾਸਿਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਬਸਤੀ ਸ਼ੇਖ ਵਿਖੇ ਚਰਨ ਪਾਵਨ ਦਿਵਸ ਸਬੰਧੀ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਅਤੇ ਵੱਖ-ਵੱਖ ਸੇਵਾਵਾਂ ਲਈ ਜਰੂਰੀ ਇਕੱਤਰਤਾ ਸ. ਮਨਜੀਤ ਸਿੰਘ ਟੀਟੂ ਮੁੱਖ ਸੇਵਾਦਾਰ ਤੇ ਕੌਂਸਲਰ ਵਾਰਡ ਨੰਬਰ 50 ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਮੈਂਬਰਾਂ ਅਤੇ ਇਲਾਕੇ ਦੀਆਂ ਸੇਵਾ ਸੋਸਾਇਟੀਆਂ ਨੇ ਸ਼ਮੂਲੀਅਤ ਕੀਤੀ। ਇਸ ਸੰਬੰਧੀ ਹਰਜੀਤ ਸਿੰਘ ਬਾਬਾ ਜਨਰਲ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਰਨ ਪਾਵਨ ਦਿਵਸ ਸਬੰਧੀ ਸੰਗਤਾਂ ਵਿੱਚ ਭਾਰੀ ਸ਼ਰਧਾ ਅਤੇ ਉਤਸ਼ਾਹ ਹੈ ਸੰਗਤਾਂ ਵੱਲੋਂ ਵੱਖ-ਵੱਖ ਸੇਵਾਵਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹਨਾਂ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਜੁਲਾਈ ਤੋਂ 5 ਅਗਸਤ ਤੱਕ ਇਸਤਰੀ ਸਤਸੰਗ ਸਭਾਵਾਂ ਵੱਲੋਂ ਰੋਜਾਨਾ 3 ਤੋਂ 5 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਪ੍ਰਵਾਹ ਚੱਲਣਗੇ 6 ਅਗਸਤ ਨੂੰ ਜਲੰਧਰ ਸ਼ਹਿਰ ਦੀਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਵੱਲੋਂ ਕੀਰਤਨ ਦੀ ਅੰਮ੍ਰਿਤ ਵਰਖਾ ਕੀਤੀ ਜਾਵੇਗੀ ਪ੍ਰਭਾਤ ਫੇਰੀਆਂ 1 ਅਗਸਤ ਤੋਂ 6 ਅਗਸਤ ਤੱਕ ਰੋਜ਼ਾਨਾ ਸਵੇਰੇ 5 ਵਜੇ ਆਰੰਭ ਹੋਇਆ ਕਰਨਗੀਆਂ। ਬਾਲ ਕਵੀ ਦਰਬਾਰ 6 ਅਗਸਤ ਰਾਤ ਨੂੰ ਹੋਵੇਗਾ ਅਲੋਕਿਕ ਨਗਰ ਕੀਰਤਨ 7 ਅਗਸਤ ਵੀਰਵਾਰ ਸ਼ਾਮ 4 ਵਜੇ ਆਰੰਭ ਹੋਵੇਗਾ। ਜਪ ਤਪ ਚਪੈਰਾ ਸਮਾਗਮ 8 ਅਗਸਤ ਸ਼ੁਕਰਵਾਰ 12 ਵਜੇ ਤੋਂ ਸਾਢੇ 4 ਵਜੇ ਤੱਕ ਹੋਵੇਗਾ ਕਥਾ ਦਰਬਾਰ 8 ਅਗਸਤ ਰਾਤ ਨੂੰ ਹੋਵੇਗਾ ਢਾਡੀ ਦਰਬਾਰ 9 ਅਗਸਤ ਰਾਤ ਨੂੰ ਹੋਵੇਗਾ 10 ਤਰੀਕ ਨੂੰ ਸਵੇਰੇ 6 ਵਜੇ ਅੰਮ੍ਰਿਤ ਵੇਲਾ ਸਮਾਗਮ ਅਤੇ 10 ਅਗਸਤ ਐਤਵਾਰ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਭਾਰੀ ਦੀਵਾਨ ਸਜਣਗੇ 10 ਅਗਸਤ ਰਾਤ 7 ਵਜੇ ਤੋਂ 11 ਵਜੇ ਤੱਕ ਆਤਮ ਰਸ ਸਮਾਗਮ ਹੋਵੇਗਾ। 10 ਅਗਸਤ ਨੂੰ ਇਹਨਾਂ ਸਮਾਗਮਾਂ ਵਿੱਚ ਵਿਸ਼ੇਸ਼ ਤੌਰ ਤੇ ਭਾਈ ਜਗਜੀਤ ਸਿੰਘ ਬੰਬੀਹਾ, ਭਾਈ ਚਰਨਜੀਤ ਸਿੰਘ ਹੀਰਾ ਦਿੱਲੀ ਵਾਲੇ, ਭਾਈ ਜਬਰਤੋੜ ਸਿੰਘ ਭਾਈ ਸ਼ੌਕੀਨ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕਰਨਵੀਰ ਸਿੰਘ ਪਟਿਆਲਾ ਵਾਲੇ ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ, ਭਾਈ ਤਜਿੰਦਰ ਸਿੰਘ ਪਾਰਸ ਤੇ ਪੰਥ ਦੇ ਪ੍ਰਸਿੱਧ ਵਿਦਵਾਨ ਗਿਆਨੀ ਬਲਦੇਵ ਸਿੰਘ ਪਾਊਂਟਾ ਸਾਹਿਬ ਵਾਲੇ, ਗਿਆਨੀ ਮਨਦੀਪ ਸਿੰਘ ਮੁਰੀਦ, ਮਨਜੀਤ ਸਿੰਘ ਪ੍ਰਚਾਰਕ, ਗਿਆਨੀ ਅਭਿਤੇਜ ਸਿੰਘ, ਗਿਆਨੀ ਸੁਰਜੀਤ ਸਿੰਘ ਵਾਰਸ, ਗਿਆਨੀ ਸਤਪਾਲ ਸਿੰਘ ਐਮਏ ਤਰਨ ਤਾਰਨ ਵਾਲੇ ਆਦਿ ਹਾਜ਼ਰੀਆਂ ਭਰਨਗੇ।

ਇਸ ਮੌਕੇ ਸਰਦਾਰ ਮਨਜੀਤ ਸਿੰਘ ਟੀਟੂ ਹਰਜੀਤ ਸਿੰਘ ਬਾਬਾ, ਅਮਰਪ੍ਰੀਤ ਸਿੰਘ ਰਿੰਕੂ, ਤਰਲੋਚਨ ਸਿੰਘ ਛਾਬੜਾ, ਇੰਦਰਜੀਤ ਸਿੰਘ ਬੱਬਰ, ਸੁਖਜਿੰਦਰ ਸਿੰਘ ਅਲਗ, ਪਰਵਿੰਦਰ ਸਿੰਘ ਗੁਗੂ, ਜਸਪ੍ਰੀਤ ਸਿੰਘ ਹਨੀ, ਅੰਮ੍ਰਿਤ ਪਾਲ ਸਿੰਘ ਮਿੱਠੂ, ਜਤਿੰਦਰ ਸਿੰਘ, ਪ੍ਰਿਤਪਾਲ ਸਿੰਘ ਲੱਕੀ,ਇੰਦਰ ਸਿੰਘ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ ਬਾਵੇਜਾ, ਹਰਪ੍ਰੀਤ ਸਿੰਘ ਮੱਕੜ ਆਦਿ ਹਾਜ਼ਰ ਸਨ।
0 Comments