ਜਲੰਧਰ ਚ' ਦਿਨ ਦਿਹਾੜੇ ਲੁਟੇਰੇਆਂ ਨੇ ਸੋਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ।

(ਅਨੀਸ਼ ਠਾਕੁਰ) ਜਲੰਧਰ: ਦਿਨ ਚੜ੍ਹਦੇ ਹੀ ਭਾਰਗੋ ਕੈੰਪ ਵਿੱਚ ਇਕ ਵੱਡੀ ਘਟਣਾ ਸਾਮਣੇ ਆਈ ਹੈ। ਦੱਸਣ ਮੁਤਾਬਿਕ Vijay ਜਿਵੇਂਲਰਸ ਨਾਮ ਦੀ ਦੁਕਾਨ ਤੇ ਤਿੰਨ ਨਕਾਬ ਪੋਸ਼ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਦੇ ਕੋਲ ਹਥਿਆਰ ਸੀ। ਤੇ ਉਸ ਵਕਤ ਦੁਕਾਨ ਤੇ ਇੱਕ ਕਰਮਚਾਰੀ ਤੇ ਉਸ ਦੁਕਾਨ ਦੇ ਮਾਲਕ ਦੇ ਬੇਟੇ ਮੌਜੂਦ ਸਨ। ਪੰਜਾਬ ਪੁਲਿਸ ਨੇ ਕਾਰਵਾਈ ਕਰਦੇ ਹੋਏ ਸੀਸੀ ਟੀਵੀ ਦੇ ਅਧਾਰ ਤੇ ਇੱਕ ਨੌਜਵਾਨ ਦੀ ਪਹਿਚਾਨ ਕਰ ਲਈ ਹੈ। ਪੰਜਾਬ ਪੁਲਿਸ ਨੇ ਉਸ ਦੇ ਘਰ ਛਾਪਾ ਵੀ ਮਾਰਿਆ ਪਰ ਉਹ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ।
ਜਿਸ ਦੋਸ਼ੀ ਦੀ ਪਹਿਚਾਨ ਹੋਈ ਹੈ। ਉਹ ਭਾਰਗੋ ਕੈਂਪ ਦਾ ਇਹ ਵਾਸੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਵੱਡੇ ਨੇਤਾ ਦਾ ਖਾਸ ਆਦਮੀ ਵੀ ਸੀ। ਚੋਣਾਂ ਦੇ ਦੌਰਾਨ ਉਸ ਨੇਤਾ ਦੀ ਕਾਫੀ ਮਦਦ ਵੀ ਕੀਤੀ ਸੀ। ਫਿਲਹਾਲ ਪੰਜਾਬ ਪੁਲਿਸ ਲਗਾਤਾਰ ਦੋਸ਼ੀਆਂ ਨੂੰ ਭਾਲ ਰਹੀ ਹੈ।

Post a Comment

0 Comments